ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦੇ ਦਾਦੀ ਮਾਤਾ ਚਰਨ ਕੌਰ ਜੀ ਅੱਜ ਸ਼ਾਮ ਬਰੇਨ ਹੈਮਰੇਜ ਕਾਰਨ ਅਕਾਲ ਚਲਾਣਾ ਕਰ ਗਏ। ਉਹ ਪਿਛਲੇ ਕੁਝ ਮਹੀਨਿਆਂ ਤੋਂ ਬਿਮਾਰ ਸਨ, ਪਰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ।
ਕੁਝ ਦਿਨ ਪਹਿਲਾਂ ਹੀ ਅਦਾਲਤ ਦੇ ਹੁਕਮਾਂ ਤਹਿਤ ਭਾਈ ਅੰਮ੍ਰਿਤਪਾਲ ਸਿੰਘ ਦੀ ਉਨ੍ਹਾਂ ਨਾਲ ਫ਼ੋਨ ’ਤੇ ਗੱਲਬਾਤ ਹੋਈ ਸੀ। ਭਾਈ ਅੰਮ੍ਰਿਤਪਾਲ ਸਿੰਘ ਤੋਂ ਇਲਾਵਾ ਉਨ੍ਹਾਂ ਦੇ ਚਾਚਾ ਹਰਜੀਤ ਸਿੰਘ (ਮਾਤਾ ਜੀ ਦੇ ਪੁੱਤਰ) ਅਤੇ ਦੋਹਤੇ ਸੁਖਮਨਜੀਤ ਸਿੰਘ ਵੀ ਜੇਲ੍ਹ ਵਿੱਚ ਨਜ਼ਰਬੰਦ ਹਨ।
ਮਾਤਾ ਜੀ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਪੁੱਤਰ ਹਰਜੀਤ ਸਿੰਘ, ਪੋਤਰੇ ਭਾਈ ਅੰਮ੍ਰਿਤਪਾਲ ਸਿੰਘ ਅਤੇ ਦੋਹਤੇ ਸੁਖਮਨਜੀਤ ਸਿੰਘ ਦੀ ਹਾਜ਼ਰੀ ਵਿੱਚ ਕੀਤਾ ਜਾਵੇਗਾ। ਤਿੰਨਾਂ ਦੀ ਸ਼ਮੂਲੀਅਤ ਲਈ ਵਕੀਲਾਂ ਵੱਲੋਂ ਅਦਾਲਤ ਦਾ ਰੁੱਖ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
ਮਾਤਾ ਜੀ ਭਾਈ ਅੰਮ੍ਰਿਤਪਾਲ ਸਿੰਘ ਦੀ ਲੰਬੀ ਨਜ਼ਰਬੰਦੀ ਕਾਰਨ ਫ਼ਿਕਰਮੰਦ ਰਹਿੰਦੇ ਸਨ। ਉਨ੍ਹਾਂ ਦੀ ਆਖ਼ਰੀ ਇੱਛਾ ਆਪਣੇ ਪੋਤਰੇ ਦਾ ਮੁੱਖ ਦੇਖਣ ਦੀ ਸੀ, ਜੋ ਅਫ਼ਸੋਸ ਪੂਰੀ ਨਾ ਹੋ ਸਕੀ। ਉਨ੍ਹਾਂ ਦਾ ਵਿਛੋੜਾ ਪਰਿਵਾਰ ਅਤੇ ਸਨੇਹੀਆਂ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ।
The grandmother of Khadoor Sahib MP Bhai Amritpal Singh Khalsa, Mata Charan Kaur (84), passed away this evening due to a brain haemorrhage. She had been unwell for the past few months but remained strong and in high spirits.
Just a few days ago, following court orders, Bhai Amritpal Singh had spoken to her over the phone. Apart from him, her son Harjit Singh (Bhai Amritpal Singh’s uncle) and her grandson Sukhamanjit Singh are also in jail.
The family wishes to perform Mata Ji’s last rites in the presence of her son Harjit Singh, grandson Bhai Amritpal Singh and grandson Sukhamanjit Singh. Their lawyers are preparing to approach the court to seek permission for all three to attend the funeral.
Mata Ji remained deeply worried over Bhai Amritpal Singh’s prolonged detention. Her last wish was to see her grandson once before taking her final breath. Sadly, that wish remained unfulfilled.
ਸ਼ਹੀਦ ਪਰਵਿੰਦਰ ਸਿੰਘ ਝੋਟਾ ਜੀ ਦੇ ਅੰਤਿਮ ਸੰਸਕਾਰ ਮੌਕੇ ਸੰਗਤ ਮਹਾਨ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਪਹੁੰਚੀ… ਸ਼ਹੀਦ ਕਦੀਂ ਮਰਦੇ ਨੀ ਹੁੰਦੇ ਉਹ ਅਮਰ ਹੋ ਜਾਂਦੇ ਨੇ ਤੇ ਸ਼ਹੀਦ ਪਰਵਿੰਦਰ ਸਿੰਘ ਝੋਟਾ ਅੱਜ ਅਮਰ ਹੋ ਗਿਆ ਜਿਸਦੀ ਕੁਰਬਾਨੀ ਰਹਿੰਦੀ ਦੁਨੀਆਂ ਤੱਕ ਯਾਦ ਰੱਖੀ ਜਾਵੇਗੀ। ਅਸੀਂ ਝੋਟੇ ਦੀ ਸੋਚ ‘ਤੇ ਪਹਿਰਾ ਦਿਆਂਗੇ ਤੇ ਇਸਨੂੰ ਸਦਾ ਜੀਊਂਦਾ ਰੱਖਾਂਗੇ।
📍ਮਾਨਸਾ
ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਕਿਲ੍ਹੇ ਵਿੱਚੋਂ 52 ਰਾਜਿਆਂ ਨੂੰ ਰਿਹਾਅ ਕਰਵਾ ਕੇ ਪੰਥ ਨੂੰ ਮਨੁੱਖੀ ਹੱਕਾਂ ਅਤੇ ਸਾਂਝੀ ਆਜ਼ਾਦੀ ਦਾ ਮਹਾਨ ਸਿਧਾਂਤ ਬਖ਼ਸ਼ਿਸ਼ ਕੀਤਾ।
ਪਰ ਅੱਜ ਜਦੋਂ ਅਸੀਂ ਬੰਦੀ ਛੋੜ ਦਿਵਸ ਮਨਾ ਰਹੇ ਹਾਂ, ਤਾਂ ਸਾਡੇ ਬੰਦੀ ਸਿੰਘ ਆਪਣੀਆਂ ਕਾਨੂੰਨੀ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ ਵੀ ਤਿੰਨ-ਤਿੰਨ ਦਹਾਕਿਆਂ ਤੋਂ ਜੇਲ੍ਹਾਂ ਵਿੱਚ ਬੰਦ ਹਨ। ਦੂਜੇ ਪਾਸੇ, ਅੰਗਰੇਜ਼ ਹਕੂਮਤ ਦੀ ‘ਕਾਲੇ ਪਾਣੀ’ ਵਾਲੀ ਬਸਤੀਵਾਦੀ ਨੀਤੀ ਨੂੰ ਦੁਹਰਾਉਂਦੇ ਹੋਏ, ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਵਿੱਚੋਂ ਕੱਢਣ ਵਾਲੇ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਕਾਲੇ ਕਾਨੂੰਨਾਂ (NSA) ਤਹਿਤ ਹਜ਼ਾਰਾਂ ਮੀਲ ਦੂਰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਕੈਦ ਰੱਖਿਆ ਗਿਆ ਹੈ। ਖਡੂਰ ਸਾਹਿਬ ਦੇ ਲੱਖਾਂ ਲੋਕਾਂ ਦੇ ਲੋਕਤੰਤਰੀ ਫ਼ਤਵੇ ਨੂੰ ਵੀ ਜੇਲ੍ਹ ਦੀਆਂ ਕੰਧਾਂ ਪਿੱਛੇ ਡੱਕਿਆ ਹੋਇਆ ਹੈ।
ਇਸੇ ਦੌਰਾਨ ਅੱਜ ਸ਼ਹੀਦ ਭਾਈ ਪਰਵਿੰਦਰ ਸਿੰਘ ਝੋਟਾ ਦਾ ਅੰਤਿਮ ਸਸਕਾਰ ਕੀਤਾ ਜਾ ਰਿਹਾ ਹੈ; ਨਸ਼ਿਆਂ ਅਤੇ ਨਸ਼ਾ ਤਸਕਰਾਂ ਦੇ ਗੱਠਜੋੜ ਖ਼ਿਲਾਫ਼ ਉਨ੍ਹਾਂ ਦਾ ਸੰਘਰਸ਼ ‘ਪੰਜਾਬ ਦੀ ਹੋਂਦ ਦੀ ਲੜਾਈ’ ਹੈ, ਅਤੇ ਅਸੀਂ ਪ੍ਰਣ ਕਰਦੇ ਹਾਂ ਕਿ ਇਹ ‘ਜੰਗ ਜਾਰੀ ਰਹੇਗੀ’।
ਆਓ, ਗੁਰੂ ਸਾਹਿਬ ਦੇ ਬੰਦੀ ਛੋੜ ਸਿਧਾਂਤ ਤੋਂ ਸੇਧ ਲੈਂਦਿਆਂ ਇਸ ਦਿਹਾੜੇ 'ਤੇ ਸਿਰਫ਼ ਰਸਮਾਂ ਨਾ ਨਿਭਾਈਏ। ਸਾਡੇ ਘਰਾਂ ਵਿੱਚ ਬਾਲਿਆ ਜਾਣ ਵਾਲਾ ਹਰ ਇੱਕ ਦੀਵਾ, ਸ਼ਹੀਦ ਭਾਈ ਪਰਵਿੰਦਰ ਸਿੰਘ ਝੋਟਾ ਨੂੰ ਸ਼ਰਧਾਂਜਲੀ ਅਤੇ ਤਿਹਾੜ ਤੋਂ ਲੈ ਕੇ ਡਿਬਰੂਗੜ੍ਹ ਦੇ ‘ਨਵੇਂ ਕਾਲੇ ਪਾਣੀ’ ਵਿੱਚ ਬੰਦ ਸਮੂਹ ਸਿੰਘਾਂ ਦੀ ਚੜ੍ਹਦੀ ਕਲਾ ਤੇ ਰਿਹਾਈ ਦੀ ਅਰਦਾਸ ਬਣੇ।
ਪੰਜਾਬ ਦੀ ਹੋਂਦ ਦੀ ਲੜਾਈ — ਜੰਗ ਜਾਰੀ ਰਹੇਗੀ!
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ!
ਪੰਜਾਬ ਪੁਲਿਸ ਫਿਲਹਾਲ ਫੇਕ ਐਨਕਾਊਂਟਰਸ ਕਰਨ ਵਿੱਚ ਰੁੱਝੀ ਹੋਈ ਹੈ, ਹਾਲ ਹੀ ਵਿੱਚ ਜੋ ਸੂਚੀ ਸਾਹਮਣੇ ਆਈ ਹੈ ਉਸ ਤੋਂ ਸਾਬਿਤ ਹੁੰਦਾ ਹੈ ਕਿ ਪੰਜਾਬ ਪੁਲਿਸ ਕਾਨੂੰਨ ਵਿਵਸਥਾ ਨੂੰ ਲੈ ਕੇ ਕਿੰਨੀ ਕੁ ਗੰਭੀਰ ਹੈ।
ਦੋਸਤੋ ! ਆਪਣੇ ਸਾਥੀ ਲੁਧਿਆਣਾ ਤੋਂ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਜ਼ਿਲਾ ਪ੍ਰਧਾਨ ਗਗਨ ਅਰੋੜਾ, ਪੱਤਰਕਾਰ ਪੰਜਾਬੀ ਟ੍ਰਿਬਿਊਨ 'ਤੇ ਬੀਤੀ ਰਾਤ ਕੁਝ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਚਲਾਈਆਂ ਹਨ ਕਿਸਮਤ ਨਾਲ ਉਹ ਬਚ ਗਿਆ ਹੈ। @PunjabPoliceInd ਨੇ ਅਜੇ ਤਕ ਗਗਨ ਦਾ ਹਾਲਚਾਲ ਵੀ ਨਹੀਂ ਪੁੱਛਿਆ।
ਯੂਨੀਅਨ @BhagwantMann ,@harjotbains ,@DGPPunjabPolice ਅਤੇ @Ludhiana_Police
ਉੱਚ ਅਧਿਕਾਰੀਆਂ ਤੋਂ ਮੰਗ ਕਰਦੀ ਹੈ ਕਿ ਇਸ ਮਾਮਲੇ ਵਿੱਚ ਤੁਰੰਤ ਲੋੜੀਂਦੀ ਤੇ ਜਰੂਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।
ਸਤਿਗੁਰੁ ਬੰਦੀਛੋੜੁ ਹੈ ਜੀਵਣ ਮੁਕਤਿ ਕਰੈ ਓਡੀਣਾ ॥
ਅਸੀਂ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਜਿਸ ਤਰ੍ਹਾਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਕਿਲ੍ਹੇ ਵਿੱਚੋਂ 52 ਰਾਜਿਆਂ ਨੂੰ ਰਿਹਾਅ ਕਰਵਾਇਆ ਸੀ, ਉਸੇ ਤਰ੍ਹਾਂ ਮੌਜੂਦਾ ਸਮੇਂ ਦੀਆਂ ਜੇਲ੍ਹਾਂ ਵਿੱਚ ਬੰਦ ਸਾਡੇ ਸਮੂਹ ਬੰਦੀ ਸਿੰਘਾਂ ਨੂੰ ਵੀ ਜਲਦ ਤੋਂ ਜਲਦ ਰਿਹਾਈ ਬਖ਼ਸ਼ਣ। ਗੁਰੂ ਸਾਹਿਬ ਜੀ ਸਾਰੇ ਬੰਦੀ ਸਿੰਘਾਂ ਨੂੰ ਚੜ੍ਹਦੀ ਕਲਾ ਬਖ਼ਸ਼ਣ, ਉਨ੍ਹਾਂ ਦੇ ਪਰਿਵਾਰਾਂ ਨੂੰ ਹਿੰਮਤ ਅਤੇ ਹੌਸਲਾ ਬਖ਼ਸ਼ਣ ਅਤੇ ਸਭ ਦੇ ਸਿਰਾਂ ‘ਤੇ ਆਪਣਾ ਮਿਹਰ ਭਰਿਆ ਹੱਥ ਰੱਖਣ।
ਬੰਦੀ ਛੋੜ ਦਿਵਸ ਦੀਆਂ ਦੇਸ਼ਾਂ-ਵਿਦੇਸ਼ਾਂ ਵਿੱਚ ਵੱਸਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ। ਗੁਰੂ ਸਾਹਿਬ ਸਾਡੇ ਸਮੂਹ ਬੰਦੀ ਸਿੰਘਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ। ਅਸੀਂ ਸ੍ਰੀ ਗੁਰੂ ਸਾਹਿਬ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਸਾਰੇ ਬੰਦੀ ਸਿੰਘਾਂ ਨੂੰ ਜਲਦ ਹੀ ਰਿਹਾਈ ਬਖ਼ਸ਼ਣ।
ਸ਼ਹੀਦ ਭਾਈ ਪਰਵਿੰਦਰ ਸਿੰਘ ਝੋਟਾ ਜੀ ਦਾ ਅੰਤਿਮ ਸਸਕਾਰ 💐
.
ਤਰੀਕ -8 ਨਵੰਬਰ 2026 (ਐਤਵਾਰ)
ਸਮਾਂ - ਦੁਪਹਿਰ 12 ਵਜੇ
ਜਗ੍ਹਾ - ਚਕੇਰੀਆਂ ਰੋਡ, ਮਾਨਸਾ
ਗੁਰਮੀਤ ਸਿੰਘ ਖੁੱਡੀਆਂ ਨੂੰ ਬੀਬੀ ਲਾਹਨਤਾਂ ਪਾ ਰਹੀ ਹੈ ਕਿ ਨਸ਼ਾ ਸ਼ਰੇਆਮ ਵਿੱਕ ਰਿਹਾ ਹੈ ਪਰ ਮਜਾਲ ਹੈ ਕਿ ਸਰਕਾਰ ਥੋੜੀ ਸ਼ਰਮ ਕਰ ਲਵੇ? ਸ਼ਹੀਦ ਪਰਵਿੰਦਰ ਝੋਟੇ ਦੇ ਪਿਤਾ ਨਾਲ ਇਹਨਾਂ ਦੇ ਹੀ ਮੰਤਰੀ ਕੁਲਤਾਰ ਸੰਧਵਾਂ ਨੇ ਐੱਸਐੱਸਪੀ ਮਾਨਸਾ ਦਾ ਤਬਾਦਲਾ ਕੀਤੇ ਜਾਣ ਦੀ ਜ਼ੁਬਾਨ ਕੀਤੀ ਸੀ ਤੇ ਅੱਜ ਉਸ ਤੋਂ ਵੀ ਮੁੱਕਰ ਗਏ, ਹੋਰ ਤੁਸੀਂ ਇਸ ਝਾੜੂ ਸਰਕਾਰ ਤੋਂ ਕਾਹਦੀ ਆਸ ਰੱਖਦੇ ਹੋ? ਨਾ ਇਹ ਖੁਦ ਤੇ ਨਾ ਇਹਨਾਂ ਦੀ ਪੁਲਿਸ ਦੋਵੇਂ ਹੀ ਪੰਜਾਬ ਵਿੱਚੋਂ ਨਸ਼ਾ ਖ਼ਤਮ ਕਰਨ ਦੀ ਨੀਅਤ ਨਾਲ ਕੰਮ ਨਹੀਂ ਕਰ ਰਹੇ… ਜੇ ਕਰ ਰਹੇ ਹੁੰਦੇ ਤਾਂ ਐਸਐਸਪੀ ਵੈਭਵ ਚੌਧਰੀ ਦੱਸਦੇ ਕਿ ਉਹਨਾਂ ਨੇ ਕਿਸ ਦੀ ਸ਼ੈਅ ‘ਤੇ ਝੋਟੇ ਦੇ ਕਾਤਲ ਅਸ਼ਵਨੀ ਨੂੰ ਅਸਲੇ ਦਾ ਲਾਇਸੰਸ ਦਿੱਤਾ।
The cremation of Shaheed Bhai Parvinder Singh Jhota will not take place for now.
Kultar Singh Sandhwan has reportedly gone back on his assurance regarding the transfer of the Mansa SSP. Bapu Bhim Singh is on a hunger strike, demanding the SSP’s resignation and the handing over of the cancellation reports of the FIRs, as promised by Sandhwan.
Mohanjeet Singh Sheron, a close associate of Bhai Parvinder Singh Jhota, said that Bapu Ji’s health has deteriorated due to the prolonged hunger strike. In view of his worsening physical condition, the cremation will not take place today.
“Recognition of the Akali Dal ‘Waris Punjab De’ party by the Election Commission of India is being withheld due to the alleged collusion between the Bharatiya Janata Party (BJP) and the Aam Aadmi Party (AAP). We will expose the double standards of the Election Commissioner before the people.”
Prithipal Singh Batala Spokesperson Akali Dal ‘Waris Punjab De’
ਭਾਖੜਾ-ਬਿਆਸ ਬਿਜਲੀ ਵੰਡ ਮਾਮਲੇ ਵਿੱਚ ਪੰਜਾਬ ਸਰਕਾਰ ਦੀ ਨਾਕਾਮੀ ਦਾ ਖਮਿਆਜ਼ਾ ਅਗਲੇ 20 ਸਾਲ ਭੁਗਤਣਗੇ ਪੰਜਾਬੀ
ਪੰਜਾਬ ਸਰਕਾਰ ਦੀ ਨਾਕਾਬਲੀਅਤ ਅਤੇ ਸੁਪਰੀਮ ਕੋਰਟ ਵਿੱਚ ਸੂਬੇ ਦਾ ਪੱਖ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨ ਵਿੱਚ ਨਾਕਾਮ ਰਹਿਣ ਕਾਰਨ ਹਿਮਾਚਲ ਪ੍ਰਦੇਸ਼ ਨੂੰ ਭਾਖੜਾ-ਬਿਆਸ ਬਿਜਲੀ ਵੰਡ ਵਿਵਾਦ ਵਿੱਚ ਵੱਡੀ ਰਾਹਤ ਮਿਲੀ ਹੈ। ਇਸ ਫੈਸਲੇ ਦਾ ਖਮਿਆਜ਼ਾ ਪੰਜਾਬ ਦੇ ਲੋਕਾਂ ਨੂੰ ਅਗਲੇ 20 ਸਾਲਾਂ ਤੱਕ ਭੁਗਤਣਾ ਪਵੇਗਾ।
ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਪੰਜਾਬ ਅਤੇ ਹਰਿਆਣਾ ਨੂੰ ਅਗਲੇ 20 ਸਾਲਾਂ ਦੌਰਾਨ ਹਿਮਾਚਲ ਪ੍ਰਦੇਸ਼ ਨੂੰ 11,973 ਮਿਲੀਅਨ ਯੂਨਿਟ ਬਿਜਲੀ ਦੇਣੀ ਪਵੇਗੀ। ਇਹ ਜ਼ਿੰਮੇਵਾਰੀ ਅਜਿਹੇ ਸਮੇਂ ਵਿੱਚ ਪੰਜਾਬ ਦੇ ਬਿਜਲੀ ਪ੍ਰਬੰਧਾਂ ’ਤੇ ਵਾਧੂ ਦਬਾਅ ਪਾ ਸਕਦੀ ਹੈ, ਜਦੋਂ ਸੂਬੇ ਵਿੱਚ ਬਿਜਲੀ ਦੀ ਮੰਗ ਅਤੇ ਉਪਲਬਧਤਾ ਵਿਚਕਾਰ ਪਹਿਲਾਂ ਹੀ ਵੱਡਾ ਪਾੜਾ ਹੈ।
ਪੰਜਾਬ ਪਹਿਲਾਂ ਹੀ ਬਿਜਲੀ ਦੀ ਘਾਟ ਕਾਰਨ ਕਿਸਾਨਾਂ ਨੂੰ ਟਿਊਬਵੈੱਲਾਂ ਲਈ ਅਤੇ ਘਰੇਲੂ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਦਾ ਹੈ। ਅਜਿਹੇ ਵਿੱਚ ਬਿਜਲੀ ਦੀ ਇਹ ਵਾਧੂ ਜ਼ਿੰਮੇਵਾਰੀ ਸੂਬੇ ਦੀ ਊਰਜਾ ਸੁਰੱਖਿਆ ਅਤੇ ਆਰਥਿਕਤਾ ਲਈ ਗੰਭੀਰ ਸਵਾਲ ਖੜ੍ਹੇ ਕਰਦੀ ਹੈ।
ਆਮ ਆਦਮੀ ਪਾਰਟੀ ਦੀ ਸਰਕਾਰ ਦੂਜੇ ਸੂਬਿਆਂ ਵਿੱਚ ਆਪਣਾ ਸਿਆਸੀ ਆਧਾਰ ਬਚਾਉਣ ਅਤੇ ਵਧਾਉਣ ਦੀ ਕੋਸ਼ਿਸ਼ ਵਿੱਚ ਪੰਜਾਬ ਦੇ ਹਿੱਤਾਂ ਦੀ ਅਣਦੇਖੀ ਕਰ ਰਹੀ ਹੈ। ਭਾਖੜਾ-ਬਿਆਸ ਬਿਜਲੀ ਵੰਡ ਮਾਮਲੇ ਵਿੱਚ ਹੋਈ ਇਹ ਨਾਕਾਮੀ ਪੰਜਾਬ ਦੇ ਹੱਕਾਂ ਪ੍ਰਤੀ ਸਰਕਾਰ ਦੀ ਗੰਭੀਰਤਾ ’ਤੇ ਸਵਾਲ ਖੜ੍ਹੇ ਕਰਦੀ ਹੈ।
ਦੂਜੇ ਪਾਸੇ, ਹਿਮਾਚਲ ਪ੍ਰਦੇਸ਼ ਦੇ ਕਾਂਗਰਸੀ ਮੁੱਖ ਮੰਤਰੀ ਪਹਿਲਾਂ ਹੀ ਇਸ ਫੈਸਲੇ ਨੂੰ ਆਪਣੀ ਸਰਕਾਰ ਅਤੇ ਹਿਮਾਚਲ ਦੇ ਲੋਕਾਂ ਦੀ ਵੱਡੀ ਜਿੱਤ ਕਰਾਰ ਦੇ ਚੁੱਕੇ ਹਨ। ਸਵਾਲ ਇਹ ਹੈ ਕਿ ਜਦੋਂ ਹਿਮਾਚਲ ਇਸ ਫੈਸਲੇ ਨੂੰ ਆਪਣੀ ਜਿੱਤ ਦੱਸ ਰਿਹਾ ਹੈ ਤਾਂ ਪੰਜਾਬ ਸਰਕਾਰ ਆਪਣੀ ਇਸ ਨਾਕਾਮੀ ਦੀ ਜਵਾਬਦੇਹੀ ਕਦੋਂ ਤੈਅ ਕਰੇਗੀ?
🤖 Made with AI
SSP Mansa Vaibhav Chaudhary has yet to clarify on whose recommendation he issued an arms licence to Ashwani Kumar, the man accused of killing Shaheed Parvinder Singh Jhota.














